रविवार, 20 अक्टूबर 2019

ਚਮਕਦਾ ਸਿਤਾਰਾ

ਸਿਤਾਰਾ ਉਹ ਹੈ ਜੋ ਮਿੱਧੇ ਹੋਏ ਘਾਹ ਤੇ ਨਹੀਂ ਚਲਦਾ,
ਨਵੀਆਂ ਡੰਡੀਆਂ ਬਣਾਉਂਦਾ ਹੈ ਅਤੇ ਨਵੀਆਂ ਲਕੀਰਾਂ ਪਾਉਂਦਾ ਹੈ ।
ਲਗਾਤਾਰ ਚਲਦਾ ਹੈ ਪਰ ਡੋਲਦਾ ਨਹੀਂ,
ਸਭ ਦੀ ਸੁਣਦਾ ਹੈ ਪਰ ਬੋਲਦਾ ਨਹੀਂ।
ਵਿਚਾਰਾਂ ਨੂੰ ਕੇਵਲ ਆਪਣੀ ਹੀ ਤੱਕੜੀ ਤੇ ਤੋਲਦਾ ਹੈ,
ਗੁੰਝਲਾਂ ਨੂੰ ਕੇਵਲ ਆਪਣੇ ਹੀ ਸੂਤਰ ਨਾਲ ਖੋਲਦਾ ਹੈ।
 ਉਹ ਡਿਗਦਾ ਹੈ ਪਰ ਢਹਿੰਦਾ ਨਹੀਂ,
ਉਹ ਝਲਦਾ ਹੈ ਪਰ ਕਹਿੰਦਾ ਨਹੀਂ।
ਮਿਹਨਤ ਦੇ ਦੀਵੇ ਵਿਚ ਇਕਾਗਰਤਾ ਦਾ ਤੇਲ ਪਾਉਂਦਾ ਹੈ,
ਸਕਾਰਾਤਮਕ ਤਾ ਦੀ ਬੱਤੀ ਨੂੰ
ਉਹ ਹੌਂਸਲੇ ਦੀ ਤੀਲੀ ਨਾਲ ਜਗਾਉਂਦਾ ਹੈ
ਉਸ ਰੋਸ਼ਨੀ ਦੀਆਂ ਕਿਰਨਾਂ ਨਾਲ
ਨਵੀਆਂ ਡੰਡੀਆਂ ਤਿਆਰ ਕਰਦਾ ਹੈ,
ਲੋਕਾਂ ਨੂੰ ਜੀਵਨ ਦਿੰਦਾ ਹੈ ਪਰ ਆਪ ਮਰਦਾ ਹੈ।
ਲੋਕ ਉਸਦੇ ਵਹਾਅ ਵਿਚ ਵਹਿੰਦੇ ਹਨ,
ਇਸੇ ਲਈ ਉਸਨੂੰ ਚਮਕਦਾ ਸਿਤਾਰਾ ਕਹਿੰਦੇ ਹਨ
                         ਪ੍ਰਵੀਨ ਕੁਮਾਰ

कोई टिप्पणी नहीं:

एक टिप्पणी भेजें